ਹਰਨੇਕ ਗਿੱਲ ਦੀਆਂ ਸਾਹਿਤਕ ਰਚਨਾਵਾਂ ਨੂੰ ਕਿਤਾਬੀ ਰੂਪ ਦਿੱਤਾ ਜਾਵੇਗਾ :ਪ੍ਰੋ:ਸਰਚਾਂਦ ਸਿੰਘ ਖਿਆਲਾ।


ਅੰਮ੍ਰਿਤਸਰ , 20 ਅਕਤੂਬਰ (ਬਿਊਰੋ )-  ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਮਰਹੂਮ ਸ਼ਾਇਰ ਹਰਨੇਕ ਸਿੰਘ ਗਿੱਲ ਦੀਆਂ ਸਾਹਿਤਕ ਰਚਨਾਵਾਂ ਨੂੰ ਕਿਤਾਬੀ ਰੂਪ ’ਚ ਸਾਂਭਿਆ ਜਾਣਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿਉਂਕਿ ਉਸ ਨੇ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਦਿੱਤੀਆਂ ਹਨ ਜੋ ਪੰਜਾਬੀ ਸਾਹਿਤ ਲਈ ਇਕ ਮੀਲ ਪੱਥਰ ਦੀ ਤਰ੍ਹਾਂ ਕੰਮ ਕਰਨਗੀਆਂ ।
ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਹਰਨੇਕ ਗਿੱਲ ਦੀਆਂ ਬਹੁਤ ਸਾਰੀਆਂ ਲਾਜਵਾਬ ਕਵਿਤਾਵਾਂ ਹਨ, ਜਿਨ੍ਹਾਂ ’ਚ ਕੁੱਝ ਪ੍ਰਕਾਸ਼ਿਤ ਹੋਈਆਂ ਹਨ ਅਤੇ  ਬਹੁਤ  ਸਾਰੀਆਂ  ਅਜੇ ਅਪ੍ਰਕਾਸ਼ਿਤ ਪਈਆਂ ਹਨ ਜੋ ਪੰਜਾਬੀ ਦੇ ਪਾਠਕਾਂ ਤੱਕ ਪੁੱਜਣੀਆਂ ਚਾਹੀਦੀਆਂ ਹਨ ।ਹਰਨੇਕ ਗਿੱਲ ਦੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪਰਵੀਨ ਪੁਰੀ ਦੀ ਜ਼ਿੰਮੇਵਾਰੀ ਲਾਈ ਗਈ । ਉਨ੍ਹਾਂ  ਕਿਹਾ ਉਹ ਉਸ ਦੀਆਂ ਸਾਰੀਆਂ ਸਾਹਿਤਕ ਰਚਨਾਵਾਂ  ਇਕੱਠੀਆਂ ਕਰਦਿਆਂ ਉਸ ਦੀ ਸੰਪਾਦਨਾ ਕਰਨਗੇ । ਇਸ ਬਾਰੇ ਪਰਿਵਾਰ ਅਤੇ ਸਾਂਝੇ ਦੋਸਤਾਂ ਵੱਲੋਂ ਸਹਿਮਤੀ ਦਿੱਤੀ ਗਈ ਹੈ । ਸ਼ਾਇਰ ਹਰਨੇਕ ਸਿੰਘ ਗਿੱਲ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਾਜ਼ਰ ਸੰਗਤਾਂ ਦਾ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਰਿਵਾਰ ਵੱਲੋਂ ਧੰਨਵਾਦ ਕਰਨ ਦੇ ਨਾਲ-ਨਾਲ ਪ੍ਰੋਫ਼ੈਸਰ ਸਰਚਾਂਦ ਸਿੰਘ ਨੇ ਹਰਨੇਕ ਦੇ ਜੀਵਨ ਤੇ ਚਾਨਣਾ ਪਾਉਂਦੀਆਂ ਉਸ ਦੀਆਂ ਸਾਹਿਤਕ ਰਚਨਾਵਾਂ ਤੋਂ  ਇਲਾਵਾ  ਹੋਰ  ਸਮਾਜਿਕ ,ਧਾਰਮਿਕ , ਸਿੱਖਿਆ ਦੇ ਖੇਤਰ , ਸਭਿਆਚਾਰਕ ਗਤੀਵਿਧੀਆਂ  ਵਿੱਚ  ਨਿਭਾਏ ਜਾਂਦੇ ਰੋਲ  ਦੀ ਗੱਲ ਕਰਦਿਆਂ ਦੱਸਿਆ ਇਸ ਤੋਂ  ਪਤਾ  ਲੱਗਦਾ  ਹੈ ਕਿ ਉਹ  ਅਸਲ ਵਿੱਚੋਂ ਦਿਲੋਂ  ਕਿਸ ਤਰ੍ਹਾਂ  ਦਾ ਇਨਸਾਨ  ਸੀ । 

ਉਹ ਪਖੰਡਵਾਦ ਦੇ ਵਿਰੁੱਧ ਸੀ ਅਤੇ  ਵਿਖਾਵੇਬਾਜੀ ਵਿੱਚ ਯਕੀਨ ਨਹੀਂ ਸੀ ਰੱਖਦਾ । ਉਸ ਨੇ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਚੁੱਪਚਾਪ ਹੀ ਕੀਤੀ । ਉਸ ਨੂੰ ਵਾਹ ਵਾਹ ਦੀ ਕੋਈ ਲੋਚਾ ਨਹੀਂ ਸੀ, ਇਸੇ ਕਰਕੇ ਹੀ ਆਪਣੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਵੀ ਨਹੀਂ ਕਰਵਾਇਆ । ਉਹ ਕਰੀਬ ਪੰਜਾਹ  ਕੁ ਸਾਲ ਦਾ ਜੀਵਨ ਜੀਅ ਕੇ ਸਾਥੋਂ ਚੁੱਪਚਾਪ ਹੀ ਅਲਵਿਦਾ ਕਹਿ ਗਿਆ । ਹਰਨੇਕ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਬਾਖ਼ੂਬੀ ਨਿਭਾਈਆਂ । 

ਅੱਜ ਉਸ ਦੇ ਬੇਟੇ ਵਿਦੇਸ਼ ਦੀ ਧਰਤੀ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ । ਇਸ ਸਮੇਂ  ਵੱਖ ਵੱਖ ਸਾਹਿਤਕ , ਸਮਾਜਿਕ ,ਧਾਰਮਿਕ ,ਸਭਿਆਚਾਰਕ  ਸੰਸਥਾਵਾਂ  ਅਤੇ ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਵੱਲੋਂ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਸ਼ੋਕ ਸੰਦੇਸ਼ ਵੀ ਪੜ੍ਹ ਕੇ ਸੁਣਾਏ ਗਏ । ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਚੰਡੀਗੜ੍ਹ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ਼  ਬਹਾਦਰ ਸਾਹਿਬ ਵਿਖੇ ਇਲਾਹੀ  ਬਾਣੀ ਦ‍ਾ ਕੀਰਤਨ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ੍ਰੀ ਡਾਕਟਰ ਸੁਰਜੀਤ ਪਾਤਰ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਜਸਬੀਰ ਸਿੰਘ ਡਿੰਪਾ, ਸੀਨੀਅਰ ਆਗੂ ਸਤਪਾਲ ਸਿੰਘ ਸੋਖੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾਕਟਰ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕੈਡਮੀ ਕਲਾ ਪ੍ਰੀਸ਼ਦ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ, ਨਿੰਦਰ ਘੁਗਿਆਣਵੀ, ਪੰਜਾਬੀ ਸੰਗੀਤ ਅਕਾਦਮੀ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਪ੍ਰਧਾਨ ਕੇਵਲ ਧਾਲੀਵਾਲ, ਬੀਬਾ ਬਲਵੰਤ, ਮੁਖਤਾਰ ਗਿੱਲ, ਡਾਕਟਰ ਜੋਗਿੰਦਰ ਸਿੰਘ ਕੈਰੋਂ, ਡਾਕਟਰ ਆਤਮ ਰੰਧਾਵਾ, ਡਾਕਟਰ ਹੀਰਾ ਸਿੰਘ, ਸ਼ੇਖਰ, ਡਾਕਟਰ ਨਰੇਸ਼, ਇੰਦਰੇਸ਼ਮੀਤ, ਸ਼ਮੀਲ, ਹਰਦੀਪ ਗਿੱਲ, ਅਨੀਤਾ ਦੇਵਗਨ, ਡਾਕਟਰ ਗੋਪਾਲ ਸਿੰਘ ਬੁੱਟਰ, ਡਾਕਟਰ ਮਨਜਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਚੁਗਾਵਾਂ ਤੇ ਸਾਹਿਤ ਸਭਾ ਬਾਬਾ ਬਕਾਲਾ ਦੇ ਅਹੁਦੇਦਾਰਾਂ, ਅਵਤਾਰ ਸਿੰਘ ਚੀਮਾ, ਰਾਜਬੀਰ ਸਿੰਘ ਬਾਜਵਾ, ਅਜੀਤ ਸਿੰਘ ਬਾਜਵਾ, ਪੱਪੀ ਵਡਾਲਾ, ਯਾਦਵਿੰਦਰ ਸਿੰਘ ਟਾਂਗਰਾ, ਅਵਤਾਰ ਸਿੰਘ ਖਿਲਚੀਆਂ, ਸਤਨਾਮ ਸਿੰਘ ਗਿੱਲ, ਡਾਕਟਰ ਜਸਵੰਤ ਸਿੰਘ ਬਾਜ਼ ਨੇ ਗਿੱਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਹਰਨੇਕ ਗਿੱਲ ਦੀਆਂ ਸਾਹਿਤਕ ਰਚਨਾਵਾਂ ਨੂੰ ਕਿਤਾਬੀ ਰੂਪ ਦਿੱਤਾ ਜਾਵੇਗਾ :ਪ੍ਰੋ:ਸਰਚਾਂਦ ਸਿੰਘ ਖਿਆਲਾ।  ਹਰਨੇਕ ਗਿੱਲ ਦੀਆਂ ਸਾਹਿਤਕ ਰਚਨਾਵਾਂ ਨੂੰ ਕਿਤਾਬੀ ਰੂਪ ਦਿੱਤਾ ਜਾਵੇਗਾ :ਪ੍ਰੋ:ਸਰਚਾਂਦ ਸਿੰਘ ਖਿਆਲਾ। Reviewed by Khabar Har Pal India on October 20, 2022 Rating: 5

No comments:

Powered by Blogger.