ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੱਡੇ ਇਲਜ਼ਾਮ
ਅੰਮ੍ਰਿਤਸਰ 17 ਅਪ੍ਰੈਲ (ਬਿਕਰਮ ਗਿੱਲ ) ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਹਲਕਾ ਉਤਰੀ ਤੋਂ ਵਿਧਾਇਕ ਅਤੇ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵਾਇਰਲ ਵੀਡੀਓ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਚ' ਭੁਚਾਲ ਲਿਆ ਦਿੱਤਾ ਹੈ | ਵੀਡੀਓ ਚ' ਕੁੰਵਰ ਵਿਜੇਪ੍ਰਤਾਪ ਸਿੰਘ ਨੇ ਇਲਜ਼ਾਮ ਲਾਏ ਹਨ ਕੇ ਅੰਮ੍ਰਿਤਸਰ ਚ' ਜਿਨ੍ਹਾਂ ਵੀ ਨਸ਼ਾ ਵਿੱਕਦਾ ਹੈ ਉਹ ਪੁਲਿਸ ਦਾ ਵਿੱਕਦਾ ਹੈ | ਉਹਨਾਂ ਇਹ ਵੀ ਇਲਜ਼ਾਮ ਲਾਇਆ ਹੈ ਕੇ ਪੁਲਿਸ ਦੇ ਉਹ ਦੋ ਅਫਸਰ ਆਪ ਦੇ ਸੀਨੀਅਰ ਨੇਤਾ ਰਾਘਵ ਚੱਡਾ ਦੇ ਖਾਸਮ ਖਾਸ ਹਨ | ਇੱਕ ਤਰ੍ਹਾਂ ਦਾ ਇਹ ਰਾਘਵ ਚੱਡਾ ਤੇ ਡਰੱਗ ਮਾਫੀਆ ਨਾਲ ਗਠਜੋੜ ਹੋਣ ਦਾ ਇਲਜ਼ਾਮ ਹੈ |
ਇਹ ਵਾਇਰਲ ਵੀਡੀਓ ਨੂੰ ਸੁਖਪਾਲ ਸਿੰਘ ਖਹਿਰਾ ਵਲੋਂ ਆਪਣੇ ਸੋਸਿਲ ਹੈਂਡਲ ਤੇ ਸ਼ੇਅਰ ਕਰਦਿਆਂ ਸਰਕਾਰ ਨੂੰ ਸਵਾਲ ਕੀਤਾ ਹੈ ਉਹਨਾਂ ਲਿਖਿਆ ਹੈ ਕੇ " ਹੁਣ ਜਦੋ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ MLA ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੁਲਿਸ ਅਤੇ ਰਾਘਵ ਚੱਢਾ ਵਰਗੇ ਸਿਆਸਤਦਾਨਾਂ ਦਰਮਿਆਨ ਡਰੱਗ ਮਾਫੀਆ ਦੇ ਗਠਜੋੜ ਦੇ ਜਨਤਕ ਤੌਰ ਤੇ ਗੰਭੀਰ ਦੋਸ਼ ਲਗਾਏ ਹਨ ਤਾਂ ਮੈਂ ਭਗਵੰਤ ਮਾਨ ਨੂੰ ਪੁੱਛਣਾਂ ਚਾਹੁੰਦਾ ਹਾਂ ਕਿ ਉਹ ਪੁਲਿਸ ਅਫਸਰਾਂ ਅਤੇ ਰਾਘਵ ਚੱਢਾ ਖਿਲਾਫ ਕੀ ਕੋਈ ਕਾਰਵਾਈ ਕਰਨਗੇ ? ਅਤੇ ਕੀ ਉਹਨਾ ਖਿਲਾਫ NDPS ਐਕਟ ਤਹਿਤ ਕੇਸ ਦਰਜ ਕਰਨਗੇ? ਕਿਉ ਕਿ ਜਦੋਂ ਭਗਵੰਤ ਮਾਨ ਦੀ ਪੁਲਿਸ ਨੇ 9 ਸਾਲ ਪੁਰਾਣੇ ਨਸ਼ਿਆਂ ਦੇ ਕੇਸ ਵਿੱਚ ਮੈਨੂੰ ਗ੍ਰਿਫਤਾਰ ਕੀਤਾ, ਅਤੇ ਮੁੱਖ ਦੋਸ਼ੀ ਜੋ ਕਿ 24 NDPS ਅਤੇ EXICE ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜੇ ਵੀ ਜੇਲ੍ਹ ਵਿੱਚ ਹੈ, ਉਸਤੋ ਮੇਰੇ ਖਿਲਾਫ ਬਿਆਨ ਦਵਾਇਆ ਗਿਆ ਸੀ ਜਦੋਂ ਕਿ ਇੱਥੇ ਤਾਂ ਇੱਕ MLA ਗੰਭੀਰ ਦੋਸ਼ ਲਗਾ ਰਿਹਾ ਹੈ? - ਖਹਿਰਾ " | ਹੁਣ ਜਦੋਂ ਕੇ ਸੱਤਾ ਧਿਰ ਦਾ ਵਿਧਾਇਕ ਖੁੱਦ ਆਪਣੇ ਹੀ ਨੇਤਾਵਾਂ ਤੇ ਇਹੋ ਜਿਹੇ ਗੰਭੀਰ ਆਰੋਪ ਲਾਉਂਦਾ ਹੈ ਤਾਂ ਸਵਾਲ ਉੱਠਣੇ ਲਾਜ਼ਮੀ ਹਨ | ਇਹ ਪਹਿਲੀ ਵਾਰ ਨਹੀਂ ਹੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ ਹੋਵੇ , ਇਸਤੋਂ ਪਹਿਲਾਂ ਉਹ ਬੇਅਦਬੀ ਅਤੇ ਸਕੂਲ ਆਫ ਐਮੀਨੈਂਸ ਵਰਗੇ ਗੰਭੀਰ ਮੁੱਦਿਆਂ ਤੇ ਵੀ ਸਰਕਾਰਤ ਨੂੰ ਘੇਰਦੇ ਨਜ਼ਰ ਆਏ ਹਨ |
No comments: