1 ਸਤੰਬਰ ਤੋਂ 14 ਸਤੰਬਰ ਤੱਕ ਹੋਵੇਗੀ ਭਰਤੀ
ਅੰਮ੍ਰਿਤਸਰ 18 ਜੁਲਾਈ 2022:
ਭਾਰਤੀ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਰੈਲੀ 1 ਸਤੰਬਰ ਤੋਂ 14 ਸਤੰਬਰ ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਣੀ ਹੈ, ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਪ੍ਰਾਰਥੀ ਹਿੱਸਾ ਲੈ ਸਕਣਗੇ। ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 3 ਅਗਸਤ 2022 ਤੱਕ ਹੈ ਅਤੇ ਚਾਹਵਾਨ www.joinindianarmy.nic.in ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਭਰਤੀ ਅੰਮ੍ਰਿਤਸਰ ਛਾਉਣੀ ਨੇ ਦੱਸਿਆ ਕਿ ਇਸ ਸੈਨਾ ਰੈਲੀ ਵਿਚ ਸੈਨਾ ਦੀ ਹਰ ਸ਼੍ਰੇਣੀ ਲਈ ਭਰਤੀ ਕੀਤੀ ਜਾਵੇਗੀ, ਜਿਸ ਵਿਚ ਅਗਨੀਵੀਰ ਜਨਰਲ ਡਿਊਟੀ/ਤਕਨੀਕੀ/ਕਲਰਕ/ਸਟੋਰਕੀਪਰ ਅਤੇ ਟਰੇਡਜ਼ਮੈਨ ਦੀ ਭਰਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦੀ ਉਮਰ 1 ਅਕਤੂਬਰ 2022 ਤੱਕ ਸਾਢੇ ਸਤਾਰਾਂ ਸਾਲ ਤੋ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਡਾਇਰੈਕਟਰ ਭਰਤੀ ਨੇ ਦੱਸਿਆ ਕਿ ਭਰਤੀ ਰੈਲੀ ਦੌਰਾਨ ਪ੍ਰਾਰਥੀ ਆਪਣੇ ਨਾਲ ਅਸਲ ਸਿੱਖਿਆ ਦੇ ਸਰਟੀਫਿਕੇਟ, ਡੋਮੀਸਾਈਲ ਸਰਟੀਫਿਕੇਟ, ਜਾਤੀ ਦਾ ਪ੍ਰਮਾਣ ਪੱਤਰ ਜੋ ਕਿ ਤਹਿਸੀਲਦਾਰ ਜਾਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਕੀਤਾ ਹੋਇਆ ਲੈ ਕੇ ਆਊਣਾ ਜ਼ਰੂਰੀ ਹੈ ਅਤੇ ਇਸਦੇ ਨਾਲ ਹੀ ਕੰਡੀ ਖੇਤਰ ਦਾ ਸਰਟੀਫਿਕੇਟ ਜੋ ਕਿ ਐਸ ਡੀ ਐਮ ਵਲੋਂ ਜਾਰੀ ਕੀਤਾ ਹੋਵੇ, ਅਣਵਿਆਹੇ ਹੋਣ ਦਾ ਸਰਟੀਫਿਕੇਟ ਜੋ ਕਿ ਪਿੰਡ ਦੇ ਸਰਪੰਚ ਵਲੋਂ ਜਾਰੀ ਕੀਤਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਨੂੰ ਖੇਡ ਸਰਟੀਫਿਕੇਟ ਜੋ ਕਿ ਖੇਡ ਫੈਡਰੇਸ਼ਨ ਵਲੋਂ 2 ਸਾਲ ਦੇ ਅੰਦਰ ਅੰਦਰ ਜਾਰੀ ਹੋਇਆ ਹੋਵੇ ਨੂੰ ਨਾਲ ਲਿਆਉਣਾ ਜਰੂਰੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪ੍ਰਾਰਥੀਆਂ ਵਲੋਂ ਆਨਲਾਈਨ ਅਪਲਾਈ ਕੀਤਾ ਹੋਵੇਗਾ ਉਨ੍ਹਾਂ ਨੂੰ ਹੀ ਆਰਮੀ ਰੈਲੀ ਵਿਚ ਜਾਣ ਲਈ ਊਨ੍ਹਾਂ ਦੀ ਆਈ.ਡੀ ਤੇ ਦਾਖਲਾ ਪੱਤਰ ਭੇਜੇ ਜਾਣਗੇ ਅਤੇ ਆਰਮੀ ਰੈਲੀ ਦੋਰਾਨ ਕਿਸੇ ਨੂੰ ਵੀ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਉਪਰ ਦਿੱਤੀ ਵੈਬਸਾਈਟ ਨੂੰ ਦੇਖਿਆ ਜਾ ਸਕਦਾ ਹੈ।
-------
No comments: