ਤਰਨ ਤਾਰਨ (ਭਗਤ ਸਿੰਘ ਸੰਧੂ ) ਭਗਵੰਤ ਮਾਨ ਸਰਕਾਰ ਵੱਲੋਂ ਨਵੀਂ ਸ਼ਰਾਬ ਨੀਤੀ ਬਨਾਉਣ ਕਾਰਨ ਪੁਰਾਣੇ ਸ਼ਰਾਬ ਦੇ ਠੇਕੇਦਾਰ ਜੋ ਕੀ ਮਨਮਾਨੇ ਢੰਗ ਨਾਲ ਮਹਿੰਗੇ ਰੇਟ ਤੇ ਸ਼ਰਾਬ ਵੇਚਦੇ ਸਨ ਹੁਣ ਉਨ੍ਹਾਂ ਨੂੰ ਸਸਤੇ ਰੇਟ ਤੇ ਸ਼ਰਾਬ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਸ਼ਰਾਬ ਠੇਕੇਦਾਰ ਆਪਣਾ ਪੁਰਾਣਾ ਕੋਟਾ ਖ਼ਤਮ ਕਰਨ ਲਈ ਹੁਣ ਰਹੇੜੀ ਫੜੀ ਵਾਲਿਆਂ ਦੀ ਤਰਜ਼ ਤੇ ਗਲੀ ਗਲੀ ਸ਼ਰਾਬ ਸਸਤੀ ਹੋਣ ਦਾ ਹੋਕਾ ਦੇ ਰਹੇ ਨੇ ਜਿਸ ਦੀ ਮਿਸਾਲ ਕਸਬਾ ਫਤਿਹਾਬਾਦ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਦੇਖਣ ਨੂੰ ਮਿਲੀ ਏ ਜਿਥੇ
ਠੇਕੇਦਾਰਾਂ ਵੱਲੋਂ ਸਰਾਬ ਵੇਚਣ ਦਾ ਨਵਾ ਤਰੀਕਾ ਵਰਤ ਦਿਆ ਗੱਡੀ ਉਪਰ ਸਪੀਕਰ ਬੰਨ ਕੇ ਸ਼ਰਾਬ ਸਸਤੀ ਹੋਣ ਦਾ ਹੋਕਾ ਦਿੱਤਾ ਜਾ ਰਿਹਾ ਐ
ਉੱਧਰ ਸ਼ਰਾਬ ਦੇ ਸ਼ੋਕੀਨ ਵੀ ਸਸਤੀ ਹੋਈ ਸ਼ਰਾਬ ਦਾ ਪੂਰਾ ਅਨੰਦ ਲੈ ਰਹੇ ਹਨ ਸ਼ਰਾਬ ਦੇ ਸੋਕੀਨਾਂ ਨੇ ਕਿਹਾ ਕਿ ਇਸੇ ਭਾਅ ਤੇ ਸ਼ਰਾਬ ਮਿਲਣੀ ਚਾਹੀਦੀ ਹੈ ਤਾਂ ਜੋ ਲੋਕ ਨਜਾਇਜ਼ ਤੋਰ ਤੇ ਵਿੱਕ ਰਹੀ ਗੰਦੀ ਅਤੇ ਜਹਿਰੀਲੀ ਸ਼ਰਾਬ ਪੀਣ ਦੀ ਥਾਂ ਠੇਕੇ ਤੇ ਆ ਕੇ ਮਿਆਰੀ ਸ਼ਰਾਬ ਸਸਤੇ ਭਾਅ ਤੇ ਖਰੀਦ ਸੱਕਣ |
ਉੱਧਰ ਸ਼ਰਾਬ ਦੇ ਠੇਕੇਦਾਰਾਂ ਨੇ ਸ਼ਰਾਬ ਸਸਤੀ ਕਰਨ ਪਿੱਛੇ ਦੱਸਿਆ ਕਿ ਉਹ ਆਪਣਾ ਸਟਾਕ ਖ਼ਤਮ ਕਰਨ ਖਾਤਰ ਮਜਬੂਰੀ ਵੱਸ ਘਾਟਾ ਸਹਿਣ ਕਰਦੇ ਹੋਏ ਸਸਤੇ ਭਾਅ ਤੇ ਸ਼ਰਾਬ ਵੇਚ ਰਹੇ ਹਨ ਕਿਉਕਿ 30 ਜੂਨ ਨੂੰ ਉਨ੍ਹਾਂ ਦੇ ਠੇਕਿਆਂ ਦੀ ਮਿਆਦ ਖਤਮ ਹੋ ਰਹੀ ਐ
No comments: