ਅੰਮ੍ਰਿਤਸਰ : ਰਿਸ਼ਵਤ ਦੇ ਦੋਸ਼ਾਂ ਤਹਿਤ ਡਰੱਗ ਇੰਸਪੈਕਟ ਬਬਲੀਨ ਕੌਰ ਗ੍ਰਿਫਤਾਰ

 


ਅੰਮ੍ਰਿਤਸਰ : (ਬਿਊਰੋ ) ਪੰਜਾਬ ਸਰਕਾਰ ਭ੍ਰਿਸ਼ਟਾਚਾਰੀ ਅਫਸਰਾਂ ਖਿਲਾਫ ਲਗਾਤਾਰ ਐਕਸ਼ਨ ਲੈ ਰਹੀ ਹੈ। ਹੁਣ ਇੱਕ ਹੋਰ ਅਫਸਰ ‘ਤੇ ਕਾਰਵਾਈ ਹੋਈ ਹੈ।ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੀ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਇਲਾਕੇ ਦੀ ਰਹਿਣ ਵਾਲੀ ਬਬਲੀਨ ਕੌਰ ਦੇ ਘਰ ਛਾਪੇਮਾਰੀ ਕਰਨ ਆਈ ਪੁਲਿਸ ਨੇ ਉਸ ਦੀ ਘਰ ‘ਚ ਤਲਾਸ਼ੀ ਲਈ ਪਰ ਉਹ ਉਥੇ ਨਹੀਂ ਮਿਲੀ।

ਦੱਸਿਆ ਗਿਆ ਕਿ ਡਰੱਗ ਇੰਸਪੈਕਟਰ ਘਰ ਛੱਡ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ  ਛਿਪੀ ਹੋਈ ਹੈ। ਪੁਲਿਸ ਨੇ ਯੂਨੀਵਰਸਿਟੀ ਪਹੁੰਚ ਕੇ ਬਬਲੀਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਕਾਬਿਲੇਗੌਰ ਹੈ ਕਿ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਐਂਟੀ ਕੁਰੱਪਸ਼ਨ ਹੈਲਪਲਾਈਨ ਉਤੇ ਸ਼ਿਕਾਇਤ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਗਈ ਹੈ।

ਬਬਲੀਨ ਕੌਰ ਉਤੇ ਉਸ ਦੇ ਅਧੀਨ ਕੰਮ ਕਰਦੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਮੈਡੀਕਲ ਸਟੋਰ ਸੰਚਾਲਕ ਨੂੰ ਲਾਇਸੈਂਸ ਜਾਰੀ ਕਰਨ ਲਈ ਰਿਸ਼ਵਤ ਮੰਗਣ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੇ ਦਰਜਾ ਚਾਰ ਕਰਮਚਾਰੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਬਬਲੀਨ ਕੌਰ ਦਾ ਨਾਂ ਲਿਆ। ਫਿਲਹਾਲ ਪੁਲਿਸ ਕੁਝ ਦੇਰ ਬਾਅਦ ਬਬਲੀਨ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲੈ ਕੇ ਆਵੇਗੀ ਅਤੇ ਮੈਡੀਕਲ ਕਰਵਾਇਆ ਜਾਵੇਗਾ।

ਅੰਮ੍ਰਿਤਸਰ : ਰਿਸ਼ਵਤ ਦੇ ਦੋਸ਼ਾਂ ਤਹਿਤ ਡਰੱਗ ਇੰਸਪੈਕਟ ਬਬਲੀਨ ਕੌਰ ਗ੍ਰਿਫਤਾਰ ਅੰਮ੍ਰਿਤਸਰ : ਰਿਸ਼ਵਤ ਦੇ ਦੋਸ਼ਾਂ ਤਹਿਤ ਡਰੱਗ ਇੰਸਪੈਕਟ ਬਬਲੀਨ ਕੌਰ ਗ੍ਰਿਫਤਾਰ Reviewed by Khabar Har Pal India on June 29, 2022 Rating: 5

No comments:

Powered by Blogger.