ਦੋ ਵਾਰ ਬੇਦਾਗ ਸੰਸਦ ਮੈਂਬਰ 'ਤੇ ਹਾਈਕਮਾਨ ਨੂੰ ਭਰੋਸਾ ਹੈ, ਉਹ ਵਰਕਰਾਂ ਦੀ ਪਹਿਲੀ ਪਸੰਦ ਵੀ ਹਨ


ਅੰੰਮਿ੍ਤਸਰ 15 ਅਪ੍ਰੈਲ (ਬਿਕਰਮ ਗਿੱਲ / ਰਿਤਿਕ ਲੂਥਰਾ  )
ਕਾਂਗਰਸ ਹਾਈਕਮਾਂਡ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ’ਤੇ ਤੀਸਰੀ ਵਾਰ ਨਾ ਸਿਰਫ਼ ਭਰੋਸਾ ਪ੍ਰਗਟਾਇਆ ਹੈ ਸਗੋਂ ਔਜਲਾ ਵਰਕਰਾਂ ਦੀ ਪਹਿਲੀ ਪਸੰਦ ਵੀ ਹਨ। ਔਜਲਾ 2019 ਵਿੱਚ 99626 ਵੋਟਾਂ ਨਾਲ ਲੋਕ ਸਭਾ ਚੋਣਾਂ ਜਿੱਤ ਕੇ ਸਾਂਸਦ ਬਣੇ ਸਨ । ਗੁਰਜੀਤ ਸਿੰਘ ਨੇ ਕੌਂਸਲਰ ਵਜੋਂ ਆਪਣਾ ਰਾਜਨੀਤਕ ਸਫ਼ਰ ਸ਼ੁਰੂ ਕੀਤਾ ਅਤੇ 2017 ਦੀਆਂ ਉਪ ਚੋਣਾਂ ਜਿੱਤੀਆਂ। ਉਸ ਤੋਂ ਬਾਅਦ 2019 'ਚ ਭਾਜਪਾ ਦੇ ਹਰਦੀਪ ਪੁਰੀ ਨੂੰ ਹਰਾਕੇ ਉਹ ਸੰਸਦ ਮੈਂਬਰ ਚੁਣੇ ਗਏ । ਉਹ ਦੋ ਵਾਰ ਸੰਸਦ ਮੈਂਬਰ ਰਹੇ ਪਰ ਉਨ੍ਹਾਂ ਦਾ ਅਕਸ ਤੇ ਹੁਣ ਤੱਕ ਕੋਈ ਵੀ ਦਾਗ ਨਹੀਂ ਲੱਗਾ ਹਮੇਸ਼ਾ। ਸਾਂਸਦ ਗੁਰਜੀਤ ਸਿੰਘ ਔਜਲਾ ਨੇ ਹਮੇਸ਼ਾ ਅੰਮ੍ਰਿਤਸਰ ਦੇ ਵਿਕਾਸ ਲਈ ਕੰਮ ਕੀਤਾ। 


ਲੋਕ ਸਭਾ ਵਿੱਚ ਉਠਾਏ ਗਏ ਅਹਿਮ ਮੁੱਦੇ : 

ਗੁਰਜੀਤ ਸਿੰਘ ਔਜਲਾ ਨੇ ਨਾ ਸਿਰਫ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਸਗੋਂ ਜ਼ਮੀਨੀ ਪੱਧਰ ਦੀ ਹਾਲਤ ਦੇਖ ਕੇ ਲੋਕ ਸਭਾ 'ਚ ਕਈ ਅਹਿਮ ਮੁੱਦੇ ਉਠਾਏ। ਨਸ਼ਿਆਂ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਦਾ ਬੀੜਾ ਚੁੱਕਦਿਆਂ ਉਨ੍ਹਾਂ ਲੋਕ ਸਭਾ ਵਿੱਚ ਨਸ਼ਿਆਂ ਦਾ ਮੁੱਦਾ ਉਠਾਇਆ। ਉਨ੍ਹਾਂ ਇਸ ਮਾਮਲੇ ਸਬੰਧੀ ਕਈ ਵਾਰ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਪੱਤਰ ਵੀ ਲਿਖੇ ਹਨ। ਗੁਰਜੀਤ ਸਿੰਘ ਔਜਲਾ ਨੇ ਚੋਣ ਕਮਿਸ਼ਨ ਨੂੰ ਨਸ਼ੇ ਦੇ ਖਾਤਮੇ ਲਈ ਬੂਥ ਪੱਧਰ ’ਤੇ ਰਿਪੋਰਟ ਤਿਆਰ ਕਰਨ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਗੁਰਜੀਤ ਸਿੰਘ ਔਜਲਾ ਵੱਲੋਂ ਕੀਤੇ ਗਏ ਅਹਿਮ ਕਾਰਜ ਹਨ। ਜਿਵੇਂ ਸੁਲਤਾਨਵਿੰਡ ਨਹਿਰ ਦਾ ਸੁੰਦਰੀਕਰਨ ਕਰਨਾ , ਅੰਮ੍ਰਿਤਸਰ ਨੂੰ ਦਿੱਲੀ-ਕਟੜਾ ਐਕਸਪ੍ਰੈਸਵੇਅ ਨਾਲ ਜੋੜਿਆ ਗਿਆ ਅਤੇ ਦਿੱਲੀ-ਕਟੜਾ-ਅੰਮ੍ਰਿਤਸਰ ਐਕਸਪ੍ਰੈਸਵੇਅ ਬਣਾਇਆ ਗਿਆ,  ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ, ਪੰਜਾਬ ਦੀ ਪਹਿਲੀ ਬਾਹਰੀ ਰਿੰਗ ਰੋਡ ਅੰਮ੍ਰਿਤਸਰ ਵਿੱਚ ਬਣੀ ਸੀ, ਜੋ ਕਿ ਲਗਭਗ 75 ਕਿਲੋਮੀਟਰ ਹੈ, ਅੰਮ੍ਰਿਤਸਰ ਹਵਾਈ ਅੱਡੇ 'ਤੇ 6 ਨਵੇਂ ਟੈਕਸੀ ਸਟੈਂਡ ਬਣਾਏ ਗਏ ਅਤੇ ਕਈ ਨਵੀਆਂ ਉਡਾਣਾਂ ਸ਼ੁਰੂ ਹੋਈਆਂ, ਪਾਰਲੀਮੈਂਟ ਅਟੈਕ 13 ਦਸੰਬਰ 2023 ਨੂੰ ਉਸ ਨੇ ਹਮਲਾਵਰਾਂ ਵੱਲੋਂ ਸੁੱਟੇ ਗਏ ਬੰਬ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ, ਜਿਸ ਲਈ ਉਸ ਦੀ ਬਹਾਦਰੀ ਦੀ ਹਰ ਕਿਸੇ ਵੱਲੋਂ ਸ਼ਲਾਘਾ ਕੀਤੀ ਗਈ। ਅਜਿਹੇ ਕਈ ਕੰਮ ਹਨ ਜੋ ਗੁਰਜੀਤ ਸਿੰਘ ਔਜਲਾ ਦੇ ਨਾਂ ਆਉਂਦੇ ਹਨ ।

ਟਿਕਟ ਲਈ ਗੁਰਜੀਤ ਸਿੰਘ ਔਜਲਾ ਦੇ ਨਾਂ ਦਾ ਐਲਾਨ ਹੁੰਦੇ ਹੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਾਰੇ ਵਰਕਰਾਂ ਤੇ ਆਗੂਆਂ ਨੇ ਐਮ.ਪੀ ਔਜਲਾ ਦੇ ਗ੍ਰਹਿ ਵਿਖੇ ਇਕੱਠੇ ਹੋ ਕੇ ਢੋਲ ਵਜਾ ਕੇ ਖੁਸ਼ੀ ਮਨਾਈ। ਲੋਕਾਂ ਨੇ ਕਿਹਾ ਕਿ ਅਜਿਹੇ ਬੇਮਿਸਾਲ ਅਤੇ ਦੁੱਖ-ਸੁੱਖ ਵਿੱਚ ਸਾਥ ਦੇਣ ਵਾਲੇ ਆਗੂ ਦੀ ਤੀਜੀ ਵਾਰ ਵੀ ਜਿੱਤ ਯਕੀਨੀ ਹੈ।

ਦੋ ਵਾਰ ਬੇਦਾਗ ਸੰਸਦ ਮੈਂਬਰ 'ਤੇ ਹਾਈਕਮਾਨ ਨੂੰ ਭਰੋਸਾ ਹੈ, ਉਹ ਵਰਕਰਾਂ ਦੀ ਪਹਿਲੀ ਪਸੰਦ ਵੀ ਹਨ  ਦੋ ਵਾਰ ਬੇਦਾਗ ਸੰਸਦ ਮੈਂਬਰ 'ਤੇ ਹਾਈਕਮਾਨ ਨੂੰ ਭਰੋਸਾ ਹੈ, ਉਹ ਵਰਕਰਾਂ ਦੀ ਪਹਿਲੀ ਪਸੰਦ ਵੀ ਹਨ Reviewed by Khabar Har Pal India on April 15, 2024 Rating: 5

No comments:

Powered by Blogger.