Single Use Plastic Ban: ਸਰਕਾਰ ਦਾ ਵੱਡਾ ਐਲਾਨ , ਹੁਣ ਘਰ ’ਚੋਂ ਪਲਾਸਟਿਕ ਦਾ ਕੂੜਾ ਮਿਲਣ ’ਤੇ ਹੋਵੇਗਾ 500 ਰੁਪਏ ਜੁਰਮਾਨਾ
ਚੰਡੀਗੜ੍ਹ: 1 ਜੁਲਾਈ ਤੋਂ ਪਾਬੰਦੀ ਲੱਗਣ ਦੇ ਬਾਵਜੂਦ ਸਿੰਗਲ ਯੂਜ਼ ਪਲਾਸਟਿਕ ਸ਼ਰੇਆਮ ਵਿਕ ਰਹੀ ਹੈ। ਇਸ ਸਬੰਧੀ ਸੂਚਨਾ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਿਕਾਇਤ ਨੰਬਰ 98789-50593 ਜਾਰੀ ਕੀਤਾ ਹੈ। 10 ਜੁਲਾਈ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੋਰਡ ਦੇ ਅਧਿਕਾਰੀਆਂ ਅਨੁਸਾਰ ਸਾਰੇ ਨਿਰਮਾਤਾਵਾਂ, ਸਟਾਕ ਰੱਖਣ ਵਾਲਿਆਂ, ਸਪਲਾਇਰ ਆਦਿ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪਲਾਸਟਿਕ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਜਾਵੇ। ਜੇਕਰ ਕਿਸੇ ਘਰ ਵਿਚੋਂ ਸਿੰਗਲ ਯੂਜ਼ ਪਲਾਸਟਿਕ ਦਾ ਕੂੜਾ ਮਿਲਦਾ ਹੈ ਤਾਂ 500 ਰੁਪਏ ਜੁਰਮਾਨਾ ਲੱਗੇਗਾ। ਜੇਕਰ ਕਿਸੇ ਕੰਪਨੀ ਵਿਚੋਂ ਕੂੜਾ ਮਿਲਦਾ ਹੈ ਤਾਂ ਉਸ ਨੂੰ 5 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ।
ਸਿੰਗਲ ਯੂਜ਼ ਪਲਾਸਟਿਕ ਬੈਨ ਹੋਣ ਤੋਂ ਬਾਅਦ 8 ਦਿਨ ਵਿਚ ਸੂਬੇ ਦੇ 5 ਵੱਡੇ ਜ਼ਿਲ੍ਹੇ ਸੰਗਰੂਰ, ਪਟਿਆਲਾ, ਰੋਪੜ, ਫਤਹਿਗੜ ਸਾਹਿਬ ਅਤੇ ਫਿਰੋਜ਼ਪੁਰ ਵਿਚ 24 ਚਲਾਨ ਹੋਏ ਹਨ। ਇਸ ਦੌਰਾਨ 1 ਜੁਲਾਈ ਨੂੰ ਰੋਪੜ ਵਿਚ 15 (ਇਕ ਕਿੱਲੋ ਲਿਫਾਫੇ ਜ਼ਬਤ), ਸੰਗਰੂਰ ਵਿਚ 70 ਕਿੱਲੋ ਪਲਾਸਟਿਕ ਜ਼ਬਤ, ਪਟਿਆਲਾ ਵਿਚ 4 ਚਲਾਨ (40 ਕਿੱਲੋ ਲਿਫ਼ਾਫੇ ਜ਼ਬਤ), ਫਿਰੋਜ਼ਪੁਰ ਵਿਚ 5 ਚਲਾਨ ਹੋਏ।
ਸਿੰਗਲ ਯੂਜ਼ ਪਲਾਸਟਿਕ ਮਿਲਣ ’ਤੇ ਕੰਪਨੀ ਤੋਂ ਵਸੂਲੇ ਜਾਣਗੇ 5000 ਰੁਪਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ਿਕਾਇਤ ਨੰਬਰ 98789-50593 ਜਾਰੀ
Single Use Plastic Ban: ਸਰਕਾਰ ਦਾ ਵੱਡਾ ਐਲਾਨ , ਹੁਣ ਘਰ ’ਚੋਂ ਪਲਾਸਟਿਕ ਦਾ ਕੂੜਾ ਮਿਲਣ ’ਤੇ ਹੋਵੇਗਾ 500 ਰੁਪਏ ਜੁਰਮਾਨਾ
Reviewed by Khabar Har Pal India
on
July 09, 2022
Rating:
No comments: