ਟ੍ਰੈਫਿਕ ਦੇ ਨਿਯਮ ਦੱਸਣ ਬਾਰੇ ਕੀਤਾ ਗਿਆ ਸੈਮੀਨਾਰ
ਅੰਮ੍ਰਿਤਸਰ 15 ਅਪ੍ਰੈਲ ( ਰਿਤਿਕ ਲੂਥਰਾ ) : ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ ਹੇਠ ਏ ਡੀ ਸੀ ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਬੀਤੇ ਦਿਨੀਂ ਮੋਹਿੰਦਰਗੜ੍ਹ ਹਰਿਆਣਾ ਵਿਚ ਹੋਏ ਸਕੂਲ ਬੱਸ ਦਾ ਐਕਸੀਡੈਂਟ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਐਜੂਕੇਸਨ ਸੈੱਲ ਵੱਲੋ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਸਕੂਲੀ ਬੱਚਿਆ ਅਤੇ ਸਕੂਲੀ ਵੈਨ ਡਰਾਈਵਰਾ ਨਾਲ ਟ੍ਰੈਫਿਕ ਸੈਮੀਨਾਰ ਕੀਤਾ ਗਿਆ ਉਹਨਾਂ ਨੂੰ ਟ੍ਰੈਫਿਕ ਰੂਲਜ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ, ਸੀਟ ਬੈਲਟ, ਸਰਾਬ ਪੀ ਕੇ ਗੱਡੀ ਨਾ ਚਲਾਉਣ ਬਾਰੇ ਪ੍ਰੇਰਿਤ ਕੀਤਾ, ਅਨਸਕਿਲਡ ਡ੍ਰਾਈਵਿੰਗ ਕਾਰਨ ਹੁੰਦੇ ਐਕਸੀਡੈਂਟਾਂ ਬਾਰੇ ਜਾਗਰੂਕ ਕੀਤਾ ਗਿਆ, ਰੈਡ ਲਾਈਟ ਜੰਪ ਨਾ ਕਰਨਾ, ਹਮੇਸਾ ਸੀਟ ਬੈਲਟ ਲਗਾ ਕੇ ਵਾਹਨ ਚਲਾਉਣਾ, ਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਹੀ ਕਰਨੀ ਅਤੇ ਟੂ ਵੀਲਰ ਚਲਾਉਂਦੇ ਸਮੇ ਹਮੇਸਾ ਹੈਲਮੇਟ ਪਾ ਕੇ ਵਹੀਕਲ ਚਲਾਉਣ ਬਾਰੇ ਪ੍ਰੇਰਿਤ ਕੀਤਾ, ਫੋਰ ਵੀਲਰ ਚਲਾਉਂਦੇ ਸਮੇ ਹਮੇਸਾ ਸੀਟ ਬੈਲਟ ਲਗਾ ਕੇ ਵਹੀਕਲ ਚਲਾਉਣ ਬਾਰੇ ਦੱਸਿਆ ਗਿਆ, ਬੱਚਿਆ ਨੂੰ ਸੜਕੀ ਹਾਦਸਿਆਂ ਬਾਰੇ ਜਾਗਰੂਕ ਕੀਤਾ ਗਿਆ, ਨਸ਼ਿਆ ਪ੍ਰਤੀ ਜਾਗਰੂਕ ਕੀਤਾ ਗਿਆ ,ਬੱਚਿਆ ਨੂੰ ਅੰਡਰ ਏਜ ਡ੍ਰਾਈਵਿੰਗ ਬਾਰੇ ਦੱਸਿਆ ਗਿਆ, ਸਕੂਲ ਵੈਨ ਦੇ ਡਰਾਈਵਰਾ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਣੂ ਕਰਵਾਇਆ ਗਿਆ।
ਉਹਨਾਂ ਨੂੰ ਸੇਫ ਸਕੂਲ ਵਾਹਨ ਪੋਲਿਸੀ ਦੀਆ ਸਰਤਾਂ ਤੋ ਜਾਣੂ ਕੀਤਾ ਗਿਆ, ਉਹਨਾਂ ਨੂੰ ਕਿਸੇ ਵੀ ਤਰਾ ਦਾ ਨਸਾ ਕਰਕੇ ਵਹੀਕਲ ਚਲਾਉਣ ਤੋ ਮਨਾ ਕੀਤਾ ਗਿਆ, ਉਹਨਾਂ ਨੂੰ ਸਪੀਡ ਲਿਮਿਟ ਵਿਚ ਰੱਖ ਕੇ ਵੈਨ ਚਲਾਉਣ ਲਈ ਕਿਹਾ ਗਿਆ, ਉਹਨਾਂ ਨੂੰ ਟ੍ਰੈਫਿਕ ਨਿਯਮਾ ਬਾਰੇ ਦੱਸਿਆ ਗਿਆ, ਸਕੂਲੀ ਵੈਨਾ ਵਿਚ ਫਸਟ ਏਡ ਕਿੱਟਾ ਅਤੇ ਗੈਸ ਬੁਝਾਊ ਜੰਤਰ ਚੈੱਕ ਕਿਤੇ ਗਏ ਬੱਸ ਵਿਚ ਲੱਗੇ ਸੀਸੀਟੀਵੀ ਕੈਮਰਾ, ਸਪੀਡ ਗਵਰਨਰ ਚੈੱਕ ਕਿਤੇ ਗਏ , ਹੈਲਪਰ ਨੂੰ ਦੱਸਿਆ ਗਿਆ ਕੇ ਬੱਚੇ ਨੂੰ ਉਤਾਰਨ ਸਮੇ ਬੱਚੇ ਦਾ ਘਰ ਹਮੇਸਾ ਬੱਸ ਦੇ ਖੱਬੇ ਪਾਸੇ ਹੋਣਾ ਚਾਹੀਦਾ ਹੈ ਉਹਨਾਂ ਨੂੰ ਯੂਨੀਫਾਰਮ ਪਾ ਕੇ ਨੇਮ ਪਲੇਟ ਲਾਉਣਾ ਜਰੂਰੀ ਦਸਿਆ ਗਿਆ ਇਸ ਮੌਕੇ ਪਿ੍ਰੰਸੀਪਲ ਸ੍ਰੀ ਕਮਾਲ ਚੰਦ ਜੀ, ਕੋਆਡੀਨੇਟਰ ਸ੍ਰੀ ਰਾਜਿੰਦਰ ਸਿੰਘ ਸੱਗੂ, ਟਰਾਂਪੋਰਟ ਇੰਚਾਰਜ ਸ੍ਰੀ ਮਹੇਸ ਜੀ, ਸ੍ਰੀ ਹਰਜਿੰਦਰ ਸਿੰਘ ਜੀ ਹਾਜਰ ਸਨ
ਟ੍ਰੈਫਿਕ ਦੇ ਨਿਯਮ ਦੱਸਣ ਬਾਰੇ ਕੀਤਾ ਗਿਆ ਸੈਮੀਨਾਰ
Reviewed by Khabar Har Pal India
on
April 15, 2024
Rating:
No comments: